ਗੁੱਦੇ ਦੀਆਂ ਨਾੜੀਆਂ ਦੀ ਸੋਜਿਸ਼ ਨੂੰ ਬਵਾਸੀਰ ਕਿਹਾ ਜਾਂਦਾ ਹੈ। ਜਦੋਂ ਪੱਖਾਨਾ ਕਰਨ ਲਗੇ ਛੋਟੀਆਂ ਨਾੜੀਆਂ ਦੀ ਪਰਤ ਜ਼ਿਆਦਾ ਖਿੱਚੀ ਜਾਂਦੀ ਹੈ ਅਤੇ ਪਤਲੀ ਹੋ ਜਾਂਦੀ ਹੈ। ਇਸ ਕਰਕੇ ਕਈ ਵਾਰ ਖਾਰਿਸ਼, ਬੇਅਰਾਮੀ ਅਤੇ ਖੂਨ ਨਿਕਲਣ ਲਗ ਜਾਂਦਾ ਹੈ।
ਕਦੇ ਕਦੇ ਨਾੜੀਆਂ ਦੀ ਸੋਜਿਸ਼ ਜ਼ਿਆਦਾ ਵੱਧ ਜਾਂਦੀ ਹੈ ਅਤੇ ਗੁੱਦੇ ਦੇ ਰਸਤੇ ਤੋਂ ਬਾਹਰ ਢਿਲਕਣ ਲੱਗ ਜਾਂਦੀਆਂ ਹਨ। ਅਕਸਰ ਇਹ ਖੁਦ ਹੀ ਅੰਦਰ ਚਲੀਆਂ ਜਾਂਦੀਆਂ ਹਨ, ਨਹੀਂ ਤਾਂ ਹੱਥ ਨਾਲ ਹੌਲੀ ਹੌਲੀ ਅੰਦਰ ਕੀਤੀਆਂ ਜਾ ਸਕਦੀਆਂ ਹਨ।
ਬਵਾਸੀਰ ਦੀਆਂ ਕਿਸਮਾਂ:
ਅੰਦਰੂਨੀ ਬਵਾਸੀਰ
ਜਦੋਂ ਬਵਾਸੀਰ ਗੁੱਦੇ ਦੇ ਅੰਦਰਲੇ ਹਿੱਸੇ ਵਿੱਚ ਹੋਵੇ, ਇਸ ਨੂੰ ਪੀੜਤ ਨਾ ਦੇਖ ਸਕਦਾ ਨਾ ਮਹਿਸੂਸ ਕਰ ਸਕਦਾ ਹੈ। ਇਸ ਵਿੱਚ ਦਰਦ ਵੀ ਘੱਟ ਹੁੰਦਾ ਹੈ ਅਤੇ ਖੂਨ ਨਿਕਲਣਾ ਹੀ ਇਸ ਦਾ ਪ੍ਰਮੁੱਖ ਲੱਛਣ ਹੈ।
ਬਾਹਰੀ ਬਵਾਸੀਰ
ਜਦੋਂ ਬਵਾਸੀਰ ਗੁੱਦੇ ਦੇ ਬਾਹਰਲੇ ਹਿੱਸੇ ਦੀ ਚਮੜੀ ਦੇ ਵਿੱਚ ਹੋਵੇ , ਇਸ ਵਿੱਚ ਖੂਨ ਨਿਕਲਣ ਦੇ ਨਾਲ ਦਰਦ ਵੀ ਜ਼ਿਆਦਾ ਹੁੰਦਾ ਹੈ। ਕਈ ਵਾਰੀ ਖੂਨ ਅੰਦਰ ਜੰਮਕੇ ਚਮੜੀ ਦਾ ਰੰਗ ਨੀਲਾ ਕਰ ਦਿੰਦਾ ਹੈ ਜਿਸ ਕਰਕੇ ਖਾਰਸ਼ ਅਤੇ ਦਰਦ ਹੁੰਦਾ ਹੈ। ਖੂਨ ਬਾਹਰ ਨਿਕਲਣ ਤੋਂ ਬਾਅਦ ਪਿੱਛੇ ਬਚੀ ਸੁੰਗੜੀ ਹੋਈ ਚਮੜੀ ਪ੍ਰੇਸ਼ਾਨ ਕਰਦੀ ਹੈ।
ਬਵਾਸੀਰ ਦੇ ਕਾਰਨ:
ਨਾੜੀਆਂ ਵਿੱਚ ਦਬਾਅ ਵੱਧ ਜਾਣ ਕਾਰਨ ਨਾੜੀਆਂ ਵਿੱਚ ਸੋਜਿਸ਼ ਆ ਜਾਂਦੀ ਹੈ ਅਤੇ ਨਾੜੀਆਂ ਵਿੱਚ ਖੂਨ ਨਾਲ ਭਰ ਜਾਂਦੀਆਂ ਹਨ। ਇਸ ਕਰਕੇ ਨਾੜੀਆਂ ਫੁਲ ਜਾਂਦੀਆਂ ਹਨ ਜਿਸ ਕਰਕੇ ਤਕਲੀਫ ਹੁੰਦੀ ਹੈ।
- ਪੁਰਾਣੀ ਕਬਜ਼ੀ ਜਾਂ ਦਸਤ।
- ਪਖ਼ਾਨੇ ਕਰਨ ਲੱਗੇ ਜ਼ਿਆਦਾ ਜ਼ੋਰ ਲਗੌਣਾ।
- ਟਾਇਲਟ ਸੀਟ ਉੱਪਰ ਲੰਬੇ ਸਮੇਂ ਤੱਕ ਬੈਠਣਾ।
- ਮੋਟਾਪਾ।
- ਗਰਬ-ਅਵਸਥਾ।
- ਘੱਟ ਫਾਈਬਰ ਵਾਲਾ ਭੋਜਨ ਜਿਸ ਕਾਰਨ ਪਖ਼ਾਨਾ ਸਖ਼ਤ ਹੋ ਜਾਂਦਾ ਹੈ।
- ਗੁੱਦੇ ਰਾਹੀਂ ਸੰਬੰਦ ਬਨਾਉਣੇ ।
- ਬਜ਼ੁਰਗ ਅਵਸਥਾ
ਬਵਾਸੀਰ ਦੇ ਲੱਛਣ:
- ਗੁੱਦੇ ਦੇ ਆਲੇ ਦਵਾਲੇ ਖਾਰਿਸ਼ ਜਾਂ ਜਲਨ ਹੋਣਾ।
- ਪਖ਼ਾਨੇ ਨਾਲ ਖੂਨ ਆਉਣਾ।
- ਗੁੱਦੇ ਦੇ ਆਲੇ ਦਵਾਲੇ ਸੋਜਿਸ਼ ਅਤੇ ਗੰਢ ਹੋਣਾ।
ਬਵਾਸੀਰ ਦਾ ਪ੍ਰਹੇਜ਼:
ਬਵਾਸੀਰ ਦਾ ਸੱਬ ਤੋਂ ਆਸਾਨ ਪ੍ਰਹੇਜ਼ ਹੈ ਕਿ ਕਬਜ਼ੀ ਨਾ ਹੋਣ ਦਿਓ।
-
ਖਾਣੇ ਵਿਚ ਫਾਈਬਰ ਦੀ ਮਾਤਰਾ ਵਧਾਓ :
ਦਿਨ ਵਿੱਚ ਘਟੋ ਘੱਟ 25 ਤੋਂ 30 ਗ੍ਰਾਮ ਫਾਈਬਰ ਵਾਲੇ ਖਾਣੇ ਦਾ ਸੇਵਨ ਕਰੋ। ਦਾਲਾਂ, ਮਟਰ, ਫਲਿਆਂ, ਕਣਕ, ਬ੍ਰੋਕੱਲੀ, ਬ੍ਰੈਡ, ਰਾਜਮਾ, ਸੇਬ, ਕੇਲੇ ਆਦਿ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ।
-
ਵੱਧ ਤੋਂ ਵੱਧ ਪਾਣੀ ਪੀਓ:
ਪਾਣੀ ਪੀਣ ਨਾਲ਼ ਕਬਜ਼ੀ ਨਹੀਂ ਹੋਵੇਗੀ ਜਿਸ ਨਾਲ਼ ਪਖ਼ਾਨੇ ਕਰਣ ਸਮੇਂ ਜ਼ਿਆਦਾ ਦਬਾਅ ਨਹੀਂ ਬਣੇਗਾ।
-
ਹਲਕੀ ਕਸਰਤ ਕਰੋ :
ਹਲਕੀ ਕਸਰਤ ਜਿਵੇਂ ਕਿ ਸੈਰ ਕਰਨਾ, ਯੋਗਾ, ਤੈਰਨਾ ਇਹ ਅੰਤੜੀਆਂ ਨੂੰ ਆਪਣਾ ਨਿਯਮਤ ਕੰਮ ਕਰਨ ਵਿੱਚ ਮੱਦਦ ਕਰਦੇ ਹਨ।
ਇਸ ਗੱਲ ਨੂੰ ਧਿਆਨ ਵਿੱਚ ਰੱਖਣ ਦੀ ਜਰੂਰਤ ਹੈ ਜ਼ਿਆਦਾ ਵਜ਼ਨ ਚੁੱਕਣ ਨਾਲ ਪੇਟ ਦੀਆਂ ਨਾੜੀਆਂ ਵਿਚ ਦਬਾਅ ਵੱਧ ਜਾਂਦਾ ਹੈ। ਇਸ ਕਰਕੇ ਲੋੜ ਤੋਂ ਵੱਧ ਕਸਰਤ ਹਾਣੀਕਾਰਕ ਵੀ ਹੋ ਸਕਦੀ ਹੈ।
-
ਕਬਜ਼ੀ ਠੀਕ ਕਰਨ ਲਈ ਜੁਲਾਬ ਦੀ ਵਰਤੋਂ ਧਿਆਨ ਨਾਲ ਕਰੋ :
ਕਈ ਜੁਲਾਬ ਅੰਤੜੀਆਂ ਨੂੰ ਦਬਾਅ ਵੱਧਾ ਦਿੰਦੇ ਹਨ ਜਿਸ ਨਾਲ ਅੰਤੜੀਆਂ ਦੀ ਝਿੱਲੀ ਸੁੰਗੜ ਕੇ ਪਖ਼ਾਨੇ ਨੂੰ ਬਾਹਰ ਨੂੰ ਧੱਕਦੀ ਹੈ। ਇਸ ਨਾਲ ਨਾੜੀਆਂ ਵਿਚ ਵੀ ਦਬਾਅ ਵੱਧ ਜਾਂਦਾ ਹੈ।
ਜੁਲਾਬ ਓਹੀ ਵਰਤੋਂ ਜੋ ਭੋਜਨ-ਨਾਲ਼ੀ ਵਿੱਚ ਪਾਣੀ ਦੀ ਮਾਤਰਾ ਵੱਧਾ ਕੇ ਕਬਜ਼ੀ ਨੂੰ ਠੀਕ ਕਰਦੇ ਹਨ।
-
ਪਖ਼ਾਨੇ ਦੀ ਹਾਜ਼ਤ ਨੂੰ ਨਜ਼ਰ ਅੰਦਾਜ਼ ਨਾ ਕਰੋ :
ਟਾਇਲਟ ਜਾਣ ਲਈ ਸਿਰਫ਼ ਇੱਕ ਨਿਯਮਤ ਸਮੇਂ ਨਾ ਰੱਖੋ। ਜੇਕਰ ਤੁਹਾਨੂੰ ਪਖ਼ਾਨੇ ਦੀ ਹਾਜ਼ਤ ਹੁੰਦੀ ਹੈ ਤਾਂ ਇੰਤਜ਼ਾਰ ਨਾ ਕਰੋ। ਟਾਲਣ ਨਾਲ ਪਖ਼ਾਨੇ ਸਖ਼ਤ ਹੋ ਸਕਦੇ ਹਨ।
-
ਜ਼ੋਰ ਲਗਾਉਣ ਤੋਂ ਪ੍ਰਹੇਜ਼ ਕਰੋ :
ਜ਼ੋਰ ਲਗਾਉਣ ਨਾਲ਼ ਨਾੜੀਆਂ ਵਿੱਚ ਦਬਾਅ ਵੱਧ ਜਾਂਦਾ ਹੈ।
ਬਵਾਸੀਰ ਦਾ ਇਲਾਜ਼:
- ਖੁਲੇ ਅਤੇ ਆਰਾਮਦਾਇਕ ਕੱਪੜੇ ਪਹਿਨੋ। ਸਿਨਥੇਟਿਕ ਕੱਪੜਿਆਂ ਦੀ ਜਗਾਹ ਕਾਟਨ ਤੋਂ ਬਣੇ ਕੱਪੜਿਆਂ ਨੂੰ ਤਰਜੀਹ ਦਿਓ।
- ਬਰਫ਼ ਨੂੰ ਕਿਸੇ ਕੱਪੜੇ ਜਾਂ ਤੋਲਿਆ ਵਿੱਚ ਪਾਕੇ ਟਕੋਰ ਕਰੋ। ਇਸ ਨਾਲ ਦਰਦ ਅਤੇ ਸੋਜਿਸ਼ ਨੂੰ ਕੁੱਝ ਸਮੇਂ ਲਈ ਆਰਾਮ ਮਿਲੇਗਾ।
- ਕਵਾਂਰ ਗੰਦਲ ਦੀ ਜੈੱਲ ਨੂੰ ਗੁੱਦੇ ਦੀ ਚਮੜੀ ਤੇ ਲਗਾਉਣ ਨਾਲ ਖਾਰਿਸ਼ ਅਤੇ ਜਲੂਣ ਘੱਟ ਜਾਂਦੀ ਹੈ।
- ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਚਮੜੀ ਨੂੰ ਚੰਗੀ ਤਰਾਹ ਸੁੱਕਾ ਲਵੋ। ਇਸ ਨਾਲ ਜਲੂਣ ਅਤੇ ਜਲਣ ਨੂੰ ਅਰਾਮ ਮਿਲੇਗਾ।
- ਖਾਰਿਸ਼ ਹੋਣ ਤੇ ਗੁੱਦੇ ਦੀ ਚਮੜੀ ਤੇ ਖੁਰਕ ਨਾ ਕਰੋ।
ਆਮ ਤੌਰ ਤੇ ਬਵਾਸੀਰ ਦੇ ਇਲਾਜ਼ ਲਈ ਅਪ੍ਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਬਵਾਸੀਰ ਦਾ ਪੱਕਾ ਇਲਾਜ਼ ਨਹੀਂ ਹੈ ਕਿਓਂਕਿ ਅਪ੍ਰੇਸ਼ਨ ਤੋਂ ਬਾਅਦ ਬਵਾਸੀਰ ਦੁਬਾਰਾ ਹੋ ਸਕਦੀ ਹੈ। ਹੋਮਿਓਪੈਥੀ ਵਿੱਚ ਬਵਾਸੀਰ ਦਾ ਪੱਕਾ ਇਲਾਜ਼ ਹੈ । ਬਵਾਸੀਰ ਨੂੰ ਜੜ ਤੋਂ ਖ਼ਤਮ ਕਰਨ ਲਈ ਹੋਮਿਓਪੈਥੀ ਰਾਹੀਂ ਇਲਾਜ਼ ਕਰਵਾਓ। ਡਾਕਟਰ ਨੂਂ ਮਿਲਣ ਲਈ ਸਾਡੇ ਨਾਲ ਸੰਪਰਕ ਕਰੋ – https://homeosolutions.com/
Toilet jan to baad jalan hundi rehdi hai jyada time baith nhi sakhda plz daso eh pile de lachan hai
Hnji sir eh piles de lakshan ho skde ne
Team
Homeo Solutions
ਪਖਾਨਾ ਜਾਣ ਤੋੰ ਬਾਅਦ ਬਹੁਤ ਜਲਣ ਅਤੇ ਤਕਲੀਫ ਹੁੰਦੀ ਹੈl ਬੈਠਣ ਸਮੇਂ ਦਰਦ ਹੁੰਦਾ ਹੈl ਕੁੱਝ ਦੇਰ ਲੇਟਣ ਤੋਂ ਬਾਅਦ ਦਰਦ ਘੱਟ ਹੁੰਦਾ ਹੈl
Sir, You can book an appointment to consult your case with our doctor.
http://homeosolutions.com/book-an-appointment/
Team Homeo Solutions