ਐਸਿਡਿਟੀ ਕੀ ਹੈ ?
ਐਸਿਡ ਨੂੰ ਪੀ.ਐਚ ਮਾਤਰਾ ਨਾਲ ਨਾਪਿਆ ਜਾਂਦਾ ਹੈ। ਪੀ.ਐਚ ਮਾਤਰਾ ਜੇ 0 ਤੋਂ 7 ਦੇ ਵਿਚਕਾਰ ਆਏ ਤਾ ਉਸ ਨੂੰ ਐਸਿਡਿਕ (ਤੇਜ਼ਾਬੀ ) ਕਿਹਾ ਜਾਂਦਾ ਹੈ। ਮਾਤਰਾ ਜਿੰਨੀ ਘੱਟ ਆਵੇ, ਐਸਿਡਿਟੀ ਓਨੀ ਹੀ ਜ਼ਿਆਦਾ ਹੁੰਦੀ ਹੈ। ਪਾਣੀ ਦੀ ਪੀ.ਐਚ ਮਾਤਰਾ 7 ਹੁੰਦੀ ਹੈ ਨਾ ਤੇਜ਼ਾਬੀ ਨਾ ਖਾਰੀ।
ਖਾਣਾ ਜਦੋ ਹੀ ਸਾਡੇ ਮੂੰਹ ਵਿਚ ਜਾਂਦਾ ਹੈ, ਦੰਦ ਅਤੇ ਜੀਬ ਉਸ ਦੇ ਨਾਲ ਥੁੱਕ ਨੂੰ ਮਿਲਾ ਕੇ ਖਾਣੇ ਨੂੰ ਛੋਟੀ ਛੋਟੀ ਗੇਂਦਾਂ ਦਾ ਰੂਪ ਦੇ ਕੇ ਭੋਜਨ-ਨਾਲੀ ਵਿਚ ਭੇਜ ਦਿੰਦੇ ਹਨ। ਭੋਜਨ-ਨਾਲੀ ਰਾਹੀ ਹੁੰਦਾ ਹੋਇਆ ਇਹ ਮਿਹਦੇ ਵਿਚ ਜਾਂਦਾ ਹੈ। ਭੋਜਨ-ਨਾਲੀ ਤੋਂ ਮਿਹਦੇ ਵਿਚ ਜਾਣ ਲਈ ਖਾਣੇ ਨੂੰ ਵਾਲਵ ਰਾਹੀਂ ਜਾਣਾ ਪੈਂਦਾ ਹੈ ( ਖਾਣਾ ਸਿਰਫ ਭੋਜਨ ਨਾਲੀ ਤੋਂ ਮਿਹਦੇ ਦੇ ਰਸਤੇ ਹੀ ਜਾ ਸਕਦਾ ਹੈ , ਉਲਟਾ ਨਹੀਂ )।
ਮਿਹਦੇ ਵਿਚ ਪੀ.ਐਚ ਮਾਤਰਾ ਆਮ ਤੌਰ ਤੇ 1.5 ਤੋਂ 3.5 ਤੱਕ ਹੁੰਦੀ ਹੈ , ਜੋ ਖਾਣੇ ਨੂੰ ਹਾਜ਼ਮ ਕਰਨ ਵਿੱਚ ਮੱਦਦ ਕਰਦਾ ਹੈ। ਮਿਹਦੇ ਵਿਚ ਇਕ ਪਰਕਾਰ ਦੇ ਸੈੱਲ ਹੁੰਦੇ ਹਨ ਜੋ ਐਸਿਡ ਨੂੰ ਬਣੌਨਦੇ ਹਨ। ਇਹ ਮਾਤਰਾ ਵੱਧ ਐਸਿਡਿਕ ਹੁੰਦੀ ਹੈ ਪਰ ਮਿਹਦੇ ਦੀ ਝਿੱਲੀ ਉੱਪਰ ਬਲਗ਼ਮ ਦੀ ਪਰਤ ਹੁੰਦੀ ਹੈ ਜੋ ਐਸਿਡ ਦਾ ਕੋਈ ਬੁਰਾ ਅਸਰ ਝਿਲੀ ਦੇ ਉੱਪਰ ਨਹੀਂ ਪੈਣ ਦਿੰਦੀ ।
ਕਈ ਕਾਰਨਾਂ ਕਰਕੇ ਮਿਹਦੇ ਵਿਚ ਐਸਿਡ ਜ਼ਿਆਦਾ ਬਣਨ ਲਗ ਜਾਂਦਾ ਹੈ ਅਤੇ ਕਈ ਵਾਰੀ ਵਾਪਿਸ ਭੋਜਨ-ਨਾਲੀ ਵਿਚ ਆ ਜਾਂਦਾ ਹੈ। ਭੋਜਨ-ਨਾਲੀ ਦੀ ਝਿੱਲੀ ਏਨਾ ਐਸਿਡ ਸਹਿਣ ਨਹੀਂ ਕਰ ਸਕਦੀ ਤੇ ਛਾਤੀ ਵਿਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਸਤਿਥੀ ਨੂੰ ਐਸਿਡਿਟੀ ਕਿਹਾ ਜਾਂਦਾ ਹੈ।
ਖਾਣਾ ਮਿਹਦੇ ਤੋਂ ਬਾਅਦ ਛੋਟੀ ਅੰਤੜੀ ਵਿੱਚ ਇੱਕ ਵਾਲਵ ਰਾਹੀਂ ਜਾਂਦਾ ਹੈ। ਅੰਤੜੀ ਵਿੱਚ ਖਾਰੇ ਬਾਈ-ਕਾਰਬੋਨੇਟ ਬਣਦੇ ਹਨ ਜੋ ਐਸਿਡ ਦੀ ਮਾਤਰਾ ਨੂੰ ਸਾਧਾਰਣ ਕਰ ਦਿੰਦੇ ਹਨ ਤੇ ਪੀ.ਐਚ ਮਾਤਰਾ ਵੱਧ ਹੋ ਜਾਂਦੀ ਹੈ।
ਐਸਿਡਿਟੀ ਦੇ ਕਾਰਣ
ਮਿਹਦੇ ਦੇ ਸੈੱਲ ਨਿਯਮਿਤ ਅੰਤਰਾਲ ਬਾਅਦ ਐਸਿਡ ਬਣਾਉਂਦੇ ਹਨ ਜੋ ਖਾਣੇ ਨੂੰ ਪਚੌਣ ਵਿੱਚ ਮਦੱਦ ਕਰਦੀ ਹੈ। ਜੇਕਰ ਅਸੀਂ ਖਾਣਾ ਨਿਯਮਤ ਵਕ਼ਤ ਤੇ ਨਹੀਂ ਖਾਂਦੇ ਤਾਂ ਐਸਿਡ ਮਿਹਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ।
- ਹੇਲੀਕੋ-ਬੈਕਟਰ ਇੱਕ ਕਿਸਮ ਦਾ ਬੈਕਟੀਰੀਆ ਹੈ ਜੋ ਮਿਹਦੇ ਵਿੱਚ ਐਸਿਡ ਦੀ ਮਾਤਰਾ ਨੂੰ ਜ਼ਿਆਦਾ ਕਰ ਦਿੰਦਾ ਹੈ।
- ਨੌਣ-ਸਟੀਰੋਈਡਲ ਐਂਟੀ -ਇੰਫਲਾਮੈਟ੍ਰੀ ਦਵਾਈਆਂ ਦਾ ਜ਼ਿਆਦਾ ਸੇਵਨ ਕਰਣ ਨਾਲ ਐਸਿਡ ਵੱਧ ਜਾਂਦਾ ਹੈ।
ਖਾਣਾ ਖਾਣ ਦੀਆਂ ਆਦਤਾਂ ਜੋ ਐਸਿਡ ਦੀ ਮਾਤਰਾ ਨੂੰ ਵਧਾ ਦਿੰਦੀਆ ਹਨ।
- ਤਲਿਆ ਹੋਇਆ ਖਾਣਾ ਖਾਣਾ : ਤਲੇ ਹੋਏ ਖਾਣੇ ਵਿੱਚ ਫੈਟ ਮਿਹਦੇ ਤੋਂ ਅੰਤੜੀ ਵਿੱਚ ਜਾਣ ਵਾਲੇ ਸਮੇਂ ਨੂੰ ਵੱਧ ਕਰ ਦਿੰਦਾ ਹੈ। ਇਸ ਕਾਰਣ ਖਾਣਾ ਜ਼ਿਆਦਾ ਸਮੇਂ ਮਿਹਦੇ ਵਿਚ ਰਹਿੰਦਾ ਹੈ ਜਿਸ ਕਾਰਣ ਐਸਿਡ ਜ਼ਿਆਦਾ ਮਾਤਰਾ ਵਿਚ ਬਣ ਜਾਂਦਾ ਹੈ।
- ਸੌਣ ਤੋਂ ਕੁੱਝ ਵਕ਼ਤ ਪਹਿਲਾਂ ਹੀ ਖਾਣਾ ਖਾਣਾ : ਜੇਕਰ ਖਾਣਾ ਖਾਣ ਤੋਂ ਬਾਅਦ 1 ਘੰਟੇ ਦੇ ਵਿਚ ਅਸੀਂ ਸੌ ਜਾਣੇ ਹਾਂ ਤਾਂ ਖਾਣਾ ਮਿਹਦੇ ਵਿੱਚ ਆਪਣੇ ਨਿਯਮਿਤ ਵਕ਼ਤ ਨਾਲੋਂ ਵੱਧ ਸਮਾਂ ਰਹਿੰਦਾ ਹੈ ਤੇ ਐਸਿਡਿਟੀ ਦੀ ਤਕਲੀਫ਼ ਪੈਦਾ ਕਰ ਦਿੰਦਾ ਹੈ।
- ਕੈਫ਼ਈਨ ਵਾਲੇ ਖਾਣੇ ਦਾ ਸੇਵਨ ਜ਼ਿਆਦਾ ਕਰਨਾ : ਕੈਫ਼ਈਨ ਖੁਦ ਹੀ ਬਹੁਤ ਐਸੀਡੀਕ ਹੁੰਦੀ ਹੈ ਜਿਸ ਕਾਰਣ ਉਹ ਐਸਿਡਿਟੀ ਬਣਾ ਦਿੰਦੀ ਹੈ।
- ਖੱਟੇ ਫ਼ਲ ਦਾ ਜ਼ਿਆਦਾ ਸੇਵਨ ਕਰਨਾ : ਖੱਟੇ ਫ਼ਲ ਜਿਵੇਂ ਕਿ ਨੀਂਬੂ, ਸੰਤਰਾ, ਅੰਗੂਰ ਇਹਨਾਂ ਵਿੱਚ ਪਹਿਲਾਂ ਹੀ ਐਸਿਡ ਹੁੰਦਾ ਜੋ ਮਿਹਦੇ ਵਿੱਚ ਬਣੇ ਐਸਿਡ ਨਾਲ ਮਿਲਕੇ ਐਸਿਡ ਦੀ ਮਾਤਰਾ ਨੂੰ ਵੱਧਾ ਦਿੰਦਾ ਹੈ।
- ਸ਼ਰਾਬ ਦਾ ਸੇਵਨ ਅਧਿਕ ਮਾਤਰਾ ਵਿਚ ਪਰਯੋਗ : ਸ਼ਰਾਬ ਮਿਹਦੇ ਦੀ ਝਿੱਲੀ ਨੂੰ ਪਰੇਸ਼ਾਨ ਕਰਦੀ ਹੈ ਅਤੇ ਉਸ ਤੇ ਕਈ ਵਾਰ ਜ਼ਖ਼ਮ ਵੀ ਕਰ ਦਿੰਦੀ ਹੈ।
- ਸੋਡਾ : ਸੋਡਾ ਮਿਹਦੇ ਵਿਚ ਜਾਕੇ ਪ੍ਰੈਸ਼ਰ ਬਣਾਉਂਦਾ ਹੈ ਜਿਸ ਕਰਕੇ ਭੋਜਨ-ਨਾਲੀ ਅਤੇ ਮਿਹਦੇ ਵਿਚਲੇ ਵਾਲਵ ਨੂੰ ਉਲਟੇ ਪਾਸੇ ਖੋਲ ਦਿੰਦਾ ਹੈ ਤੇ ਮਿਹਦੇ ਦਾ ਐਸਿਡ ਭੋਜਨ-ਨਾਲੀ ਵਿਚ ਆ ਜਾਂਦਾ ਹੈ।
ਹੋਰ ਕਈ ਕਾਰਨ ਜਿਨਾਂ ਕਰਕੇ ਐਸਿਡ ਵੱਧ ਜਾਂਦਾ ਹੈ :
- ਗਰਭ-ਅਵੱਸਥਾ।
- ਕਸਰਤ ਤੋਂ ਪਹਿਲਾਂ ਖਾਣਾ ਖਾ ਲੈਣਾ।
- ਬਣਾਉਟੀ ਮਿੱਠਾ।
- ਜ਼ਿਆਦਾ ਲਾਲ ਪੀਸੀ ਹੋਈ ਮਿਰਚ ਖਾਣੀ।
ਐਸੀਡਿਟੀ ਦੇ ਲੱਛਣ :
- ਮਿਹਦੇ ਕੋਲੇ ਜਾਲਣ ਹੋਣੀ।
- ਪੇਟ ਦੇ ਉਪਰਲੇ ਹਿੱਸੇ ਵਿੱਚ ਦਰਦ ਹੋਣਾ।
- ਵੱਤ ਲੱਗਣੇ ਤੇ ਮੂੰਹ ਵਿਚ ਖੱਟੇ ਦਾ ਸਵਾਦ ਆਉਣਾ।
- ਉਲਟੀ ਦਾ ਆਉਣਾ।
- ਕੁੱਝ ਖਾਣ ਨੂੰ ਦਿਲ ਨਾ ਕਰਨਾ।
- ਕਈ ਵਾਰ ਐਸਿਡਿਟੀ ਜ਼ਿਆਦਾ ਸਮੇਂ ਤੋਂ ਹੋਵੇ ਤਾਂ ਉਲਟੀ ਜਾਂ ਪਖ਼ਾਨੇ ਵਿਚੋਂ ਖੂਨ ਵੀ ਆ ਸੱਕਦਾ ਹੈ।
ਐਸੀਡਿਟੀ ਦੇ ਇਲਾਜ਼ :
ਐਸਿਡ ਦਾ ਇਲਾਜ਼ ਕਰਨ ਲਈ ਦਵਾਈ ਦੇ ਨਾਲ ਖੁਰਾਕ ਅਤੇ ਜੀਵਨਸ਼ੈਲੀ ਵਿੱਚ ਵੀ ਬਦਲਾਵ ਲਿਆਉਣਾ ਪਵੇਗਾ।
ਖੁਰਾਕ ਵਿਚ ਬਦਲਾਵ :
- ਭੋਜਨ ਘੱਟ ਪਰ ਨਿਯਮਤ ਰੂਪ ਵਿੱਚ ਜ਼ਿਆਦਾ ਵਰ।
- ਦਿਨ ਵਿੱਚ ਘਟੋ ਘੱਟ 3 ਲੀਟਰ ਪਾਣੀ ਪੀਓ।
- ਕਾੱਫੀ ,ਚਾਹ , ਚੌਕਲੇਟ, ਲੱਸਣ, ਟਮਾਟਰ ਦਾ ਪਰਹੇਜ਼।
- ਰਾਤ ਨੂੰ ਜ਼ਿਆਦਾ ਦੇਰ ਨਾਲ ਖਾਣਾ ਨਾ ਖਾਓ।
- ਖਾਣਾ ਖਾਣ ਦੀਆਂ ਉਹ ਆਦਤਾਂ ਜੋ ਐਸਿਡ ਨੂੰ ਹਨ ਉਹਨਾਂ ਦਾ ਪਰਹੇਜ਼ ਕੀਤਾ ਜਾਵੇ।
ਜੀਵਨਸ਼ੈਲੀ ਵਿੱਚ ਬਦਲਾਵ :
- ਸ਼ਰਾਬ ਦਾ ਸੇਵਨ ਬੰਦ ਕਰਨਾ।
- ਸਿਗਰਟ ਪੀਣੀ ਬੰਦ ਕਰਨਾ।
- ਵਜ਼ਨ ਨਿਯੰਤਰਣ ਵਿੱਚ ਰੱਖਣਾ।
- ਸ਼ਰੀਰਿਕ ਕਸਰਤ ਵੱਧ ਕਰਨੀ।
- ਜ਼ਿਆਦਾ ਕਸੇ ਹੋਏ ਕੱਪੜੇ ਨਾ ਪਾਉਣੇ।
ਐਸਿਡਿਟੀ ਤੋਂ ਤੁਰੰਤ ਅਰਾਮ ਪੌਣ ਲਈ ਕੀ ਕੀਤਾ ਜਾਵੇ ?
- ਨਰਮ ਭੋਜਨ ਜਿਵੇਂ ਕਿ ਐਇਸ-ਕਰੀਮ ,ਠੰਡੇ ਦੁੱਧ ਦਾ ਸੇਵਨ ਕਰਨਾ ਤੁਰੰਤ ਲਾਭਦਾਇਕ ਹੁੰਦਾ ਹੈ।
- ਤਾਜ਼ੇ ਫਲ ( ਸੇਬ, ਕੇਲਾ, ਪਪੀਤਾ, ਕੀਵੀ, ਮਤੀਰਾ ) ਐਸਿਡ ਦੇ ਅਸਰ ਨੂੰ ਨਿਯੰਤਰ ਕਰ ਦਿੰਦੇ ਹਨ।
- ਕਂਵਾਰ ਗੰਦਲ ਆਪਣੇ ਠੰਡੇ ਪਰਭਾਵ ਨਾਲ ਐਸਿਡਿਟੀ ਨੂੰ ਠੀਕ ਕਰ ਦਿੰਦਾ ਹੈ। (ਇਸ ਨੂੰ ਘਾਟ ਮਾਤਰਾ ਵਿੱਚ ਖਾਣਾ ਚਾਹੀਦਾ ਹੈ ਕਿਓਂਕਿ ਇਹ ਜ਼ਿਆਦਾ ਮਾਤਰਾ ਵਿੱਚ ਦਸਤ ਲੱਗਾ ਸਕਦਾ ਹੈ )
- ਮੇਸ਼੍ਡ ਆਲੂ ਐਸਿਡ ਦੇ ਅਸਰ ਨੂੰ ਨਿਯੰਤ੍ਰ ਕਰਨ ਵਿਚ ਮੱਦਦ ਕਰਦੇ ਹਨ।
- ਚੌਲ ਤੇ ਉਸ ਤੋਂ ਬਣਿਆ ਭੋਜਨ ਐਸਿਡ ਨੂੰ ਠੀਕ ਕਰਨ ਵਿਚ ਅਸਰਦਾਰ ਸਾਬਿਤ ਹੁੰਦਾ ਹੈ।
- ਇਲਾਚੀ ਨੂੰ ਪੀਸ ਕੇ, ਥੋੜੇ ਪਾਣੀ ਵਿੱਚ ਉਬਾਲ ਕੇ, ਛਾਨਣੀ ਵਿੱਚ ਕੇ ਪੀਣ ਨਾਲ ਐਸਿਡ ਦਾ ਅਸਰ ਖਤਮ ਹੋ ਜਾਂਦਾ ਹੈ।
- ਲੌਂਗ ਜਾਂ ਤੁਲਸੀ ਦੇ ਪਤੇ ਚਬਾਉਣ ਨਾਲ ਐਸਿਡ ਕਾਰਨ ਹੋ ਰਹੀ ਜਲਣ ਅਰਾਮ ਮਿਲਦਾ ਹੈ।
ਐਸਿਡੀਟੀ ਬਾਰੇ ਹੋਰ ਜਾਣਕਾਰੀ ਜਾਂ ਤੁਹਾਡੀ ਕਿਸੇ ਵੀ ਸੱਮਸਿਆ ਲਈ ਅੱਜ ਹੀ ਸੰਪਰਕ ਕਰੋ – www.homeosolutions.com