90413 21419 [email protected]

ਹੋਮਿਓਪੈਥੀ ਪ੍ਰਨਾਲੀ ਦੇ ਸਿਧਾਂਤ ਦੇ ਅਨੁਸਾਰ ਹਰ ਰੋਗੀ ਆਪਣੇ ਆਪ ਵਿੱਚ ਵੱਖਰਾ ਵਿਅਕਤੀਗਤ ਰੱਖਦਾ ਹੈ। ਜਿਸ ਤਰ੍ਹਾਂ ਹਰ ਰੋਗੀ ਦੀ ਬਿਮਾਰੀ ਦਾ ਕਾਰਨ ਇਕ ਨਹੀਂ ਹੁੰਦਾ, ਉਸੇ ਤਰ੍ਹਾਂ ਹਰ ਰੋਗੀ ਦੀ ਦਵਾਈ ਇਕ ਨਹੀਂ ਹੋ ਸਕਦੀ।  ਇਕ ਹੋਮਿਓਪੈਥ ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਕਈ ਗੱਲਾਂ ਨੂੰ ਧਿਆਨ ਵਿੱਚ ਰੱਖਦਾ ਹੈ। ਜਦੋਂ ਰੋਗੀ ਦੀ ਸ਼ਖ਼ਸ਼ੀਅਤ ਅਤੇ ਉਸਦੀ ਤਕਲੀਫ ਦੇ ਲਕਸ਼ਣ ਦਵਾਈ ਨਾਲ ਮਿਲਦੇ ਹਨ, ਉਸ ਤੋਂ ਬਾਅਦ ਦਵਾਈ ਦੀ ਚੋਣ ਕੀਤੀ ਜਾਂਦੀ ਹੈ। ਜਿੰਨੀ ਸਹੀ ਦਵਾਈ ਦੀ ਚੋਣ ਕਰਨੀ ਜ਼ਰੂਰੀ ਹੈ, ਉਨੀਂ ਹੀ ਦਵਾਈ ਦੀ ਡੋਸ ਅਤੇ ਪਾਵਰ ਦੀ ਸਹੀ ਚੋਣ ਜ਼ਰੂਰੀ ਹੈ।

ਆਮ ਤੌਰ ਤੇ ਬਵਾਸੀਰ ਦੇ ਇਲਾਜ਼ ਲਈ ਅਪ੍ਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ।  ਇਹ ਬਵਾਸੀਰ ਦਾ ਪੱਕਾ ਇਲਾਜ਼ ਨਹੀਂ ਹੈ ਕਿਓਂਕਿ ਅਪ੍ਰੇਸ਼ਨ ਤੋਂ ਬਾਅਦ ਬਵਾਸੀਰ ਦੁਬਾਰਾ ਹੋ ਸਕਦੀ ਹੈ। ਹੋਮਿਓਪੈਥੀ ਬਵਾਸੀਰ ਨੂੰ ਸਿਰਫ ਕੁਝ ਸਮੇਂ ਲਈ ਦੂਰ ਨਹੀਂ ਕਰਦੀ ਬਲਕਿ ਉਸ ਦੇ ਕਾਰਨਾਂ ਨੂੰ ਦੂਰ ਕਰਦੀ ਹੈ ਜਿਸ ਨਾਲ ਬਵਾਸੀਰ ਜੜ ਤੋਂ ਖ਼ਤਮ ਹੋ ਜਾਂਦੀ ਹੈ।

ਹੇਠਾਂ ਦਿੱਤੀਆਂ ਹੋਈਆਂ ਦਵਾਈਆਂ ਸਿਰਫ਼ ਜਾਣਕਾਰੀ ਲਈ ਹਨ।  ਬਿਨਾਂ ਕਿਸੇ ਹੋਮਿਓਪੈਥ ਦੀ ਸਲਾਹ ਦੇ ਇਹਨਾਂ ਦੀ ਵਰਤੋਂ ਨਾ ਕਰੋ। ਸਾਡੇ ਡਾਕਟਰ ਤੋਂ ਸਲਾਹ ਲੈਣ ਲਈ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ : – https://homeosolutions.com/consultation-on-call/

ਅਲੋਇ ਸੋਕੋਟਰੀਨਾ  (Aloe Socotrina) :

  • ਜੇਕਰ ਗੁੱਦੇ ਦਾ ਮਾਸ ਅੰਗੂਰਾਂ ਦੇ ਗੁੱਛੇ ਵਾਂਗ ਬਾਹਰ ਨੂੰ ਢਲਕਦਾ ਹੋਵੇ।
  • ਗੁੱਦੇ ਦਵਾਲੇ ਚਮੜੀ ਹੱਥ ਲਗਾਉਣ ਤੇ ਪੋਲੀ ਲੱਗੇ ਅਤੇ ਜ਼ਖਮ ਹੋ ਜਾਣ।  ਠੰਡੇ ਪਾਣੀ ਨਾਲ ਅਰਾਮ ਮਿਲੇ।
  • ਪਖਾਨੇ ਜੈਲ ਦੀ ਤਰ੍ਹਾਂ ਅਤੇ ਨਿਕਲਣ ਦਾ ਪਤਾ ਹੀ ਨਾ ਲਗੇ।
  • ਗੈਸ ਰਿਸਣ ਲੱਗੇ ਗੁੱਦੇ ਦੇ ਮਾਸ ਦੇ ਬਾਹਰ ਆਉਣ ਦਾ ਡਰ ਲੱਗੇ।
  • ਕਬਜ਼ੀ ਰਹਿਣ ਤੇ ਪੇਟ ਵਿਚ ਦਬਾਅ ਜ਼ਿਆਦਾ ਵੱਧ ਜਾਣਾ।

ਐਸਕੂਲਸ ਹਿਪਪੋਕਾਸਤਨੁਮ (Aesculus Hippocastanum) :

  • ਜਦੋ ਬਵਾਸੀਰ ਮਾਹਵਾਰੀ ਬੰਦ ਹੋਣ ਤੋਂ ਬਾਅਦ ਹੋਵੇ।
  • ਦਰਦ ਇਸ ਤਰ੍ਹਾਂ ਹੁੰਦਾ ਹੋਵੇ ਜਿਵੇਂ ਲੱਕੜ ਚੁਬ ਰਹੀ ਹੋਵੇ।
  • ਪਖਾਨੇ ਸਖ਼ਤ ,ਖੁਸ਼ਕ ਅਤੇ ਜ਼ਿਆਦਾ ਵੱਡੇ ਹੋਣ।
  • ਗੁੱਦੇ ਦੀ ਅੰਦਰਲੀ ਝਿੱਲੀ ਵਿੱਚ ਸੋਜਿਸ਼ ਆਉਣ ਕਰਕੇ ਜ਼ਿੱਦੀ ਕਾਬਜ਼ੀ ਹੋ ਜਾਂਦੀ ਹੈ।
  • ਖੂਨ ਆਉਣ ਦੇ ਨਾਲ ਤਿੱਖਾ ਦਰਦ ਪਿੱਠ ਵਾਲ ਨੂੰ ਜਾਂਦਾ ਹੋਵੇ।

ਕੋਲਿਨਸੋਨੀਆ (Collinsonia) :

  • ਜੇਕਰ ਗਰਬ-ਅਵਸਥਾ ਵਿੱਚ ਕਾਬਜ਼ੀ ਅਤੇ ਬਵਾਸੀਰ ਹੋਵੇ।
  • ਚੱਲਣ ਅਤੇ ਬੈਠਣ ਲੱਗੇ ਗੁੱਦੇ ਦੀ ਚਮੜੀ ਪੋਲੀ ਅਤੇ ਜ਼ਖਮੀ ਹੋ ਜਾਵੇ।
  • ਗੁੱਦੇ ਦੇ ਦਵਾਲੇ ਖਾਰਿਸ਼ ਹੁੰਦੀ ਹੋਵੇ।
  • ਦਰਦ ਅਤੇ ਖੂਨ ਆਉਣਾ।
  • ਗੁੱਦੇ ਦੀ ਝਿਲੀ ਬਾਹਰ ਆਉਂਦੀ ਹੋਵੇ।

ਰਤਾਨਹੀਆ (Ratanhia) :

  • ਪਖਾਨੇ ਕਰਨ ਤੋਂ ਬਾਅਦ ਜਲਣ ਅਤੇ ਦਰਦ ਕਾਫੀ ਘੰਟਿਆਂ ਤਕ ਰਹਿੰਦਾ ਹੋਵੇ।
  • ਜਲਣ ਇਸ ਤਰ੍ਹਾਂ ਦੀ ਕਿ ਅੱਗ ਲਗਾਈ ਹੋਵੇ ,ਇਸ ਤੇ ਠੰਡਾ ਪਾਣੀ ਪਾਉਣ ਨਾਲ ਕੁੱਝ ਵਕ਼ਤ ਲਈ ਅਰਾਮ ਮਿਲੇ।
  • ਇਸ ਤਰ੍ਹਾਂ ਦਰਦ ਹੁੰਦਾ ਹੋਵੇ ਜਿਵੇਂ ਵਿੱਚ ਟੁਟਿਆ ਸ਼ੀਸ਼ਾ ਜਾਂ ਚਾਕੂ ਰੱਖਿਆ ਹੋਵੇ।
  • ਗੁੱਦੇ ਦੇ ਬਾਹਰਲੇ ਰਸਤੇ ਵਿੱਚ ਚੀਰ ਪੈ ਜਾਣ।
  • ਇਸ ਤਰ੍ਹਾਂ ਮਹਿਸੂਸ ਹੋਵੇ ਕਿ ਗੁੱਦਾ ਸੁਗੜਣ ਲੱਗ ਗਿਆ।

ਹੇਮਾਮੇਲਿਸ (Hamamelis) 

  • ਜਦੋਂ ਬਵਾਸੀਰ ਨਾਲ ਖੂਨ ਨਿਕਲਦਾ ਦੇਖ ਰੋਗੀ ਪਰੇਸ਼ਾਨ ਹੋ ਜਾਵੇ।
  • ਪਖਾਨੇ ਕਰਨ ਲਗੇ ਬੂੰਦ ਬੂੰਦ ਕਰਕੇ ਖੂਨ ਨਿਕਲਦਾ ਹੋਵੇ।
  • ਗੁੱਦੇ ਦੀ ਚਮੜੀ ਵਿੱਚ ਜ਼ਖਮ ਹੋ ਜਾਣ।
  • ਹੇਮਾਮੇਲਿਸ ਉਸ ਵਕ਼ਤ ਸੱਬ ਟੋਹ ਅਸਰਦਾਰ ਹੁੰਦੀ ਹੈ ਜਦੋ ਨਾੜੀਆਂ ਵਿੱਚ ਦਬਾਅ ਜ਼ਿਆਦਾ ਵੱਧਇਆ ਹੋਵੇ।

ਨਕ੍ਸ ਵੋਮੀਕਾ (Nux Vomica) :

  • ਜਦੋ ਕਬਜ਼ੀ ਜ਼ਿਆਦਾ ਵਕ਼ਤ ਬੈਠਣ ਕਰਕੇ ਹੋਵੇ। ਸ਼ਰੀਰਿਕ ਕਸਰਤ ਘੱਟ ਅਤੇ ਮਾਨਸਿਕ ਕੰਮ ਜ਼ਿਆਦਾ ਹੋਵੇ।
  • ਬਵਾਸੀਰ ਬਾਹਰਲਾ ਅਤੇ ਤੇਲ ਵਾਲਾ ਭੋਜਨ ਜ਼ਿਆਦਾ ਖਾਣ ਕਰਕੇ ਹੋਵੇ।
  • ਖਾਣਾ ਖਾਣ ਤੋਂ ਕਾਫੀ ਸਮੇਂ ਬਾਅਦ ਤੱਕ ਪੇਟ ਫੁਲਿਆ ਲੱਗੇ।
  • ਪਖਾਨੇ ਦੀ ਹਾਜ਼ਤ ਨਾ ਹੋਵੇ।
  • ਬਵਾਸੀਰ ਦੇ ਨਾਲ ਪੇਟ ਦੀਆਂ ਬਾਕੀ ਤਕਲੀਫਾਂ ਨੂੰ ਵੀ ਠੀਕ ਕਰਦੀ ਹੈ।

 ਗ੍ਰੇਫਾਈਟਸ (Graphites) :

  • ਜਿਨਾਂ ਵਿੱਚ ਮੋਟਾਪੇ ਦੀ ਸ਼ਿਕਾਇਤ ਨਾਲ ਹੋਵੇ।  
  • ਪਖਾਨੇ ਸਖ਼ਤ ਅਤੇ ਉਸ ਵਿੱਚ ਲੇਸਦਾਰ ਰੇਸ਼ਾ ਹੋਵੇ।
  • ਇਹਨਾਂ ਰੋਗੀਆਂ ਨੂੰ ਚਮੜੀ ਦੀ ਸ਼ਿਕਾਇਤ ਵੀ ਰਹਿੰਦੀ ਹੈ।

ਹੋਮਿਓਪੈਥਿਕ ਦਵਾਈਆਂ ਜੋ ਪੇਟ ਦੇ ਅੰਦਰਲੇ ਦਬਾਅ ਨੂੰ ਘੱਟ ਕਰਦਿਆਂ ਹਨ :

  • Bryonia
  • Alumina
  • Nux vomica
  • Anacardium
  • Lycopodium
  • Platina

ਹੋਮਿਓਪੈਥਿਕ ਦਵਾਈਆਂ ਜੋ ਬਵਾਸੀਰ ਦੇ ਦਰਦ ਤੋਂ ਅਰਾਮ ਦਿੰਦੀਆਂ ਹਨ :

  • Collinsonia
  • Aesculus Hippocastanum
  • Ratanhia
  • Aconite
  • Capsicum
  • Lachesis

ਹੋਮਿਓਪੈਥਿਕ ਦਵਾਈਆਂ ਜੋ ਬਵਾਸੀਰ ਵਿੱਚ ਖੂਨ ਆਉਣ ਬੰਦ ਕਰਨ ਵਿੱਚ ਮੱਦਦ ਕਰਦਿਆਂ ਹਨ :

  • China
  • Carbo Veg
  • Millefolium
  • Hamamelis
  • Acid Nitricum

 ਬਵਾਸੀਰ ਜਾਂ ਕਿਸੇ ਹੋਰ ਬਿਮਾਰੀ ਦੀ ਸਲਾਹ ਅਤੇ ਇਲਾਜ਼ ਲਈ ਅਪੋਇੰਟਮੈਂਟ ਬੁੱਕ ਕਰਨ ਲਈ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ : – https://homeosolutions.com/book-an-appointment/

ਜੇ ਤੁਹਾਡੇ ਲਈ ਕਲੀਨਿਕ ਤੇ ਆਉਣਾ ਮੁਮਕੀਨ ਨਹੀਂ ਤਾਂ ਘਬਰਾਉਣ ਦੀ ਲੋੜ ਨਹੀਂ।  ਤੁਸੀਂ ਸਾਡੇ ਡਾਕਟਰ ਤੋ ਆਨਲਾਈਨ ਸਲਾਹ ਲੈ ਸਕਦੇ ਹੋ। – https://homeosolutions.com/consultation-on-call/